Thursday, 18 April 2013
ਮੀਂਹ ਪੈਣ ਤੇ ਸ਼ਹਿਰਾਂ ਦਾ ਮਹੌਲ
Wow Wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ Just Amazing ਕੋਈ ਆਖਦੀ Ausm
ਕੋਈ ਕੈਪਰੀ ਪਾਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, "ਲਾ ਲਾ" ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼ ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ "ਭਈਆ ਪਾਂਚ ਵਾਲੀ ਹੈਗੀ"?
ਦੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਹੌਲ
ਮੀਂਹ ਆਗੇਆ ਭੈਣ ਦੇਣਿਆ ਵੇਹੜੇ ਆਲੇਆਂ ਰੌਲਾ ਚੱਕਤਾ,
ਚੱਕ ਕਸੀਏ ਗਲੀ 'ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ,
ਤੇਲ 'ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ,
ਸੇਰ ਦੁੱਧ 'ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ,
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕਹਿਤਾ,
ਯੂਰੀਆ ਦਾ ਖਾਲੀ ਗੱਟਾ ਸਿਰ ਤੇ As A ਛੱਤਰੀ ਲੈਤਾ,
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ ਬੱਠਲ ਚੁੱਲ੍ਹੇ ਤੇ ਧਰਿਆ,
ਟੁੱਟ ਪੈਣਿਓ ਭਿੱਜ ਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ,
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ,
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ
ਇੱਕ ਕੌੜਾ ਸੱਚ
ਲੱਕ ਤੇ ਪੈਂਟ ਨੀਂ ਖੜਦੀ, ਕਹਿਣਗੇ ਬੌਡੀ ਬਣਾਈ ਆ,
ਫੋਟੋ ਕੁੜੀ ਦੀ Facebook ਤੇ ਪਾਕੇ, ਕਹਿਣਗੇ ਥੋਡੀ ਭਰਜਾਈ ਆ,
ਸ਼ਕਲ ਨਹੀਂ ਦੇਖਦੇ ਆਪਣੀ, ਪਿਉ ਨੂੰ ਕਹਿ ਬੁੜਾ ਬੁਲਾਉਂਦੇ ਨੇਂ,
ਸਕੀ ਭੈਣ ਦਾ ਮੋਹ ਨੀਂ ਕਰਦੇ, Facebook ਤੇ ਭੈਣਾਂ ਬਣਾਉਂਦੇ ਨੇਂ,
ਭਗਤ ਸਿੰਘ ਦੀਆਂ ਗੱਲਾਂ ਕਰਦੇ, ਉਹ ਸਾਰੇ ਨੇਂ ਪਿੱਠੂ ਸਰਕਾਰਾਂ ਦੇ
ਗੁਰੂਆਂ ਪੀਰਾਂ ਦੀ ਧਰਤੀ ਤੇ, ਅੱਜਕੱਲ ਮੁੱਲ ਪੈਂਦੇ ਨਾਰਾਂ ਦੇ
ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਂ ਮੰਗਦੀ ਸੀ,
Class 'ਚ ਕਿੰਨੀ ਆਰੀ ਖੋਲ੍ਹੇ ਸੀ ਰੀਬਨ Teriyan ਗੁੱਤਾਂ ਦੇ,
Pen ਦੀ ਸ਼ਾਹੀ ਡੋਲ੍ਹ ਸਾਡੇ ਜੁੰਮੇ ਸ਼ਕੈਤਾਂ ਲਾਉਂਦੀ ਸੀ,
ਤੋੜ ਵਿੱਦਿਆ ਭੜਾਈ ਦੇ ਪੱਤੇ Books ਵਿੱਚ ਪਾਉਂਦੇ ਸੀ,
ਪੀਰਡ Drawing ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ ਸੀ,
ਸੁਣਿਆ ਕਨੇਡੇ Settle ਹੋਗੀ ਜੇਹੜੀ ਸਾਨੂੰ ਚਾਹੁੰਦੀ ਸੀ
ਜੀਹਦੀ ਲੱਗਜੇ ਜਾਣਦਾ ਸੋਈ,
ਕਿਸੇ ਦੀ ਲੱਗੀ ਕੌਣ ਜਾਣਦਾ।
.............................. ........
ਦੋ ਤਾਰਾਂ ਨੇ ਪਿੱਤਲ ਦੀਆਂ,
ਆਉਦੀ ਤੇਰੀ ਯਾਦ ਹੈ ਜਦੋ,
ਲਾਟਾਂ ਸੀਨੇ ਚੋ ਨਿੱਕਲਦੀਆਂ।
.............................. ........
ਵਿੱਚ ਹੱਟੀਆ ਦੇ ਖੰਡ ਪਈਏ,
ਦੋ ਦਿਲ ਵੱਖ ਕਰਕੇ,
ਸੀਨੇ ਵੈਰੀਆਂ ਦੇ ਠੰਡ ਪਈਏ।
.............................. ........
ਉਗਲੀ ਦੇ ਵਿੱਚ ਮੁੰਦਰੀ ਪਾਈ,
ਮੁੰਦਰੀ ਵਿੱਚ ਨਗੀਨਾ,
ਦਿਲ ਤੇ ਤੇਰਾ ਨਾ ਹੈ ਲਿਖਿਆ,
ਵੇਖ ਪਾੜ ਕੇ ਸੀਨਾ।
.............................. ........
ਕਿਸੇ ਦੀ ਲੱਗੀ ਕੌਣ ਜਾਣਦਾ।
..............................
ਦੋ ਤਾਰਾਂ ਨੇ ਪਿੱਤਲ ਦੀਆਂ,
ਆਉਦੀ ਤੇਰੀ ਯਾਦ ਹੈ ਜਦੋ,
ਲਾਟਾਂ ਸੀਨੇ ਚੋ ਨਿੱਕਲਦੀਆਂ।
..............................
ਵਿੱਚ ਹੱਟੀਆ ਦੇ ਖੰਡ ਪਈਏ,
ਦੋ ਦਿਲ ਵੱਖ ਕਰਕੇ,
ਸੀਨੇ ਵੈਰੀਆਂ ਦੇ ਠੰਡ ਪਈਏ।
..............................
ਉਗਲੀ ਦੇ ਵਿੱਚ ਮੁੰਦਰੀ ਪਾਈ,
ਮੁੰਦਰੀ ਵਿੱਚ ਨਗੀਨਾ,
ਦਿਲ ਤੇ ਤੇਰਾ ਨਾ ਹੈ ਲਿਖਿਆ,
ਵੇਖ ਪਾੜ ਕੇ ਸੀਨਾ।
..............................
ਜਦੋਂ ਜਦੋਂ ਆਏ ਬੁੱਲੇ ਠੰਡੀਆਂ ਹਵਾਵਾਂ ਦੇ,
ਚਿਰਾਂ ਬਾਅਦ ਮਿਲ਼ੇ ਹੋਣ ਜਿਵੇਂ ਪੁੱਤ ਮਾਵਾਂ ਦੇ,
ਲੱਗਦਾ ਏ ਸੀਨੇ ਜਾਵੇ ਸੀਨਿਆਂ ਨੂੰ ਠਾਰ ਦਾ,
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ....
ਦਿੰਦਾ ਏ ਸੁਨੇਹਾ ਸੋਹਣੇ ਸੋਨੇ ਜਿਹੇ ਪੁੱਤਾਂ ਨੂੰ,
ਧੀਆਂ ਨੂੰ ਨਾ ਮਾਰਿਓ ਤੇ ਵੱਢਿਓ ਨਾ ਰੁੱਖਾਂ ਨੂੰ,
ਸੁੱਖਾਂ ਥੋਡੀਆਂ ਦੇ ਨਾਲ਼ ਸੁੱਖਾਂ ਮੈਂ ਗੁਜ਼ਾਰ ਦਾ,
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ....
ਚਿਰਾਂ ਬਾਅਦ ਮਿਲ਼ੇ ਹੋਣ ਜਿਵੇਂ ਪੁੱਤ ਮਾਵਾਂ ਦੇ,
ਲੱਗਦਾ ਏ ਸੀਨੇ ਜਾਵੇ ਸੀਨਿਆਂ ਨੂੰ ਠਾਰ ਦਾ,
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ....
ਦਿੰਦਾ ਏ ਸੁਨੇਹਾ ਸੋਹਣੇ ਸੋਨੇ ਜਿਹੇ ਪੁੱਤਾਂ ਨੂੰ,
ਧੀਆਂ ਨੂੰ ਨਾ ਮਾਰਿਓ ਤੇ ਵੱਢਿਓ ਨਾ ਰੁੱਖਾਂ ਨੂੰ,
ਸੁੱਖਾਂ ਥੋਡੀਆਂ ਦੇ ਨਾਲ਼ ਸੁੱਖਾਂ ਮੈਂ ਗੁਜ਼ਾਰ ਦਾ,
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ....
Subscribe to:
Posts (Atom)
About Me
Blog Archive
-
▼
2013
(31)
-
▼
April
(21)
- ਬਾਪੂ Ford ਤੇ Deck ਲਵਾ ਦੇ, ਤੇਰੇ ਪੁੱਤ ਨੇ ਗੇੜੀ ...
- ਮੀਂਹ ਪੈਣ ਤੇ ਸ਼ਹਿਰਾਂ ਦਾ ਮਹੌਲ Wow Wow ਕਰਦੀਆਂ ...
- ਭਈਏ ਨਾਲ ਬੋਲੇ ਹਿੰਦੀ ਚਾਹੇ ਆਤੀ ਵੀ ਨਾ ਹੋਵੇ , ਜਿਹਦੀ...
- ਕਹਿੰਦੇ ਸੀ ਪੱਲੇ ਤੇਰੇ ਕੱਖ ਵੀ ਨਹੀਂ, ਤੇਰੇ ਵਰਗੇ ਸ...
- ਕਦੇ ਉਹ ਦਿਨ ਨਾਂ ਆਵੇ, ਕਿ ਹੱਦੋਂ ਵੱਧ ਗਰੂਰ ਹੋ ਜਾਵ...
- Dish ਚੱਲਦੀ ਨੀ Cable ਲਵਾਉਣੀ ਨੀਂ, Zahaj ਮਿਲਣਾ ਨੀ...
- ਅਸੀਂ ਤੁਰਦੇ...
- ਲਾਲ ਰੀਬਨ ਗੁੱਤਾਂ ਚ ਉਹਦੇ ਪਾਏ ਸੀ, ਇੱਕ ਕਾਲੋ ਜਹੀ ਮੈਂ ...
- ਚਲਨਾ ਜੇ ਨਾਲ ਮੇਰੇ, ਜਿਗਰਾ ਕਮਾਲ ਰਖੀਂ ਲੜਦਾ ਰਹਾਂਗਾਂ,...
- ਕਮਾਲ ਆ ਜਿੰਦਗੀ ਵੀ ਯਾਰੋ,ਜਿੰਨਾਂ ਨੂੰ ਸਭ ਤੋਂ ਖਾਸ ਮੰਨੀਦ...
- ਇੱਕ ਕੌੜਾ ਸੱਚ ਲੱਕ ਤੇ ਪੈਂਟ ਨੀਂ ਖੜਦੀ, ਕਹਿਣਗੇ ਬੌਡੀ ...
- ਸੱਗੀ ਫੁੱਲ ਲਾ ਕੇ ਸਿਰ ਲਹਿਰੀਏ ਲਾਏ, ਤੱਕਿਆ ਜਿੰਹਨਾਂ ਨ...
- ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,...
- ਮੈਂ ਹਾਂ ਨਿਰਾ ਦੇਸੀ ਪੇਂਡੂ, ਤੂੰ ਸ਼ਹਿਰ ਦੀ Rich Fam...
- ਜੀਹਦੀ ਲੱਗਜੇ ਜਾਣਦਾ ਸੋਈ,ਕਿਸੇ ਦੀ ਲੱਗੀ ਕੌਣ ਜਾਣਦਾ।.......
- ਛੱਡ ਜਾਣਗੇ ਮਤਲਬੀ ਲੋਕ ਸਾਰੇ,ਅਸੀ ਕਦੇ ਨਾ ਸੋਚ ਵਿਚਾਰਿਆ ਸ...
- ਸ਼ੇਰ, ਸੱਪ ਤੇ ਸੁਨਿਆਰ ਨਾ ਮਿੱਤ ਹੁੰਦੇ,ਸੱਚੀ ਗੱਲ ਸਿਆਣਿਆ...
- ਪਤਾ ਲੱਗਦਾ ਨਹੀ ਉਹ ਹੈ ਕੌਣ ਯਾਰੋ,ਜਿਹੜਾ ਹੁਸਨ ਦੀ ਜੋਤ ਜਗ...
- ਕੀ ਕਰਨਗੀਆਂ ਤਕਦੀਰਾਂ ਯਾਰੋ, ਜਦ ਲੇਖਾਂ ਵਿੱਚ ਹੀ ਮੇਲ ਨਹੀ...
- ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,ਦਿਲ ਟੁੱਟ ਗਿਆ ਦ...
- ਜਦੋਂ ਜਦੋਂ ਆਏ ਬੁੱਲੇ ਠੰਡੀਆਂ ਹਵਾਵਾਂ ਦੇ,ਚਿਰਾਂ ਬਾਅਦ ਮਿ...
-
▼
April
(21)