Thursday, 18 April 2013

ਜੀਹਦੀ ਲੱਗਜੇ ਜਾਣਦਾ ਸੋਈ,
ਕਿਸੇ ਦੀ ਲੱਗੀ ਕੌਣ ਜਾਣਦਾ।
......................................
ਦੋ ਤਾਰਾਂ ਨੇ ਪਿੱਤਲ ਦੀਆਂ,
ਆਉਦੀ ਤੇਰੀ ਯਾਦ ਹੈ ਜਦੋ,
ਲਾਟਾਂ ਸੀਨੇ ਚੋ ਨਿੱਕਲਦੀਆਂ।
......................................
ਵਿੱਚ ਹੱਟੀਆ ਦੇ ਖੰਡ ਪਈਏ,
ਦੋ ਦਿਲ ਵੱਖ ਕਰਕੇ,
ਸੀਨੇ ਵੈਰੀਆਂ ਦੇ ਠੰਡ ਪਈਏ।
......................................
ਉਗਲੀ ਦੇ ਵਿੱਚ ਮੁੰਦਰੀ ਪਾਈ,
ਮੁੰਦਰੀ ਵਿੱਚ ਨਗੀਨਾ,
ਦਿਲ ਤੇ ਤੇਰਾ ਨਾ ਹੈ ਲਿਖਿਆ,
ਵੇਖ ਪਾੜ ਕੇ ਸੀਨਾ।
......................................

No comments:

Post a Comment

Blog Archive