Thursday, 18 April 2013

Meeh Pain Te Shehran Te Pindan Da Mahol
ਮੀਂਹ ਪੈਣ ਤੇ ਸ਼ਹਿਰਾਂ ਦਾ ਮਹੌਲ
Wow Wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ Just Amazing ਕੋਈ ਆਖਦੀ Ausm
ਕੋਈ ਕੈਪਰੀ ਪਾਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, "ਲਾ ਲਾ" ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼ ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ "ਭਈਆ ਪਾਂਚ ਵਾਲੀ ਹੈਗੀ"?

ਦੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਹੌਲ
ਮੀਂਹ ਆਗੇਆ ਭੈਣ ਦੇਣਿਆ ਵੇਹੜੇ ਆਲੇਆਂ ਰੌਲਾ ਚੱਕਤਾ,
ਚੱਕ ਕਸੀਏ ਗਲੀ 'ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ,
ਤੇਲ 'ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ,
ਸੇਰ ਦੁੱਧ 'ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ,
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕਹਿਤਾ,
ਯੂਰੀਆ ਦਾ ਖਾਲੀ ਗੱਟਾ ਸਿਰ ਤੇ As A ਛੱਤਰੀ ਲੈਤਾ,
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ ਬੱਠਲ ਚੁੱਲ੍ਹੇ ਤੇ ਧਰਿਆ,
ਟੁੱਟ ਪੈਣਿਓ ਭਿੱਜ ਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ,
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ,
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ

No comments:

Post a Comment

Blog Archive